Tuesday 18 July 2017

ਖਿਡਾਰੀਆਂ ਲਈ ਅਨਮੋਲ ਤੋਹਫਾ ‘ਐੱਮਐੱਸਜੀ ਭਾਰਤੀ ਖੇਡ ਪਿੰਡ

                     

                      ਮੰਗਲਵਾਰ, 17 ਜੁਲਾਈ 2017 ਨੂੰ ਸੰਤ ਡਾ. ਐੱਮਐੱਸਜੀ ਨੇ ਖੇਡਾਂ ’ਚ ਭਾਰਤ ਨੂੰ ਵਿਸ਼ਵ ਪੱਧਰ ’ਤੇ ਲਿਜਾਨ ਲਈ ਤੇ ਓਲੰਪਿਕ ਖੇਡਾਂ ’ਚ ਲਿਜਾਣ ਲਈ ਤੇ ਓਲੰਪਿਕ ਖੇਡਾਂ ’ਚ ਵੱਧ ਤੋਂ ਵੱਧ ਮੈਡਲ ਦਿਵਾਉਣ ਦੇ ਟੀਚੇ ਨਾਲ ਡੇਰਾ ਸੱਚਾ ਸੌਦਾ ਵਿੱਖੇ ਖੇਡ ਜਗਤ ਨੂੰ ‘ਐੱਮਐੱਸਜੀ ਭਾਰਤੀ ਖੇਡ ਪਿੰਡ’ ਵਜੋਂ ਇੱਕ ਅਨਮੋਲ ਤੋਹਫ਼ਾ ਦਿੱਤਾ।
                       ਲਗਭਗ 23 ਏਕੜ ’ਚ ਫੈਲੇ ਇਸ ਅਤਿਆਧੁਨਿਕ ਸਹੂਲਤਾਂ ਨਾਲ ਭਰਪੂਰ ਖੇਡ ਪਿੰਡ ਦਾ ਉਦਘਾਟਨ ਸੰਤ ਡਾ. ਐੱਮਐੱਸਜੀ ਨੇ ਆਪਣੇ ਕਰ-ਕਮਲਾਂ ਨਾਲ ਰਿਬਨ ਜੋੜ ਕੇ ਕਿਤਾ। ਇਸ ਖੇਡ ਪਿੰਡ ’ਚ ਦੋ ਦਰਜਨ ਤੋਂ ਵੱਧ ਖੇਡਾਂ ਦੇ ਕੌਮਾਂਤਰੀ ਪੱਧਰ ਦੇ ਸਟੇਡੀਅਮ ਬਣਾਏ ਗਏ ਹਨ, ਜਿੱਥੇ ਇਕੱਠੇ ਵੱਖ-ਵੱਖ ਖੇਡਾਂ ਦੇ ਖਿਡਾਰੀ ਅਭਿਆਸ ਕਰ ਸਕਣਗੇ। ਖੇਡਾਂ ਦੇ ਮਾਹਿਰ ਕੋਚਾਂ ਦੇ ਨਾਲ-ਨਾਲ ਖੁਦ ਸੰਤ ਡਾ. ਐੱਮਐੱਸਜੀ ਸਮੇਂ-ਸਮੇਂ ’ਤੇ ਖਿਡਾਰੀਆਂ ਨੂੰ ਖੇਡਾਂ ਸਬੰਧੀ ਟਿੱਪਸ ਦੇਣਗੇ

ਵੱਖ-ਵੱਖ ਖੇਡਾਂ ਲਈ ਖਿਡਾਰੀਆਂ ਨੂੰ ਇੱਕ ਹੀ ਥਾਂ ਮਿਲਣਗੀਆਂ ਸਹੂਲਤਾਂ :

               

ਖੇਡ ਪਿੰਡ ਕੰਪਲੈਕਸ ’ਚ ਕੌਮਾਂਤਰੀ ਪੱਧਰ ਦਾ ਕ੍ਰਿਕਟ ਸਟੇਡੀਅਮ, ਹੈਂਡਬਾਲ, ਜਿਮਨਾਸਟਿਕ, ਗਨ ਸ਼ੂਟਿੰਗ, ਨੈੱਟਬਾਲ, ਲਾੱਨ ਟੈਨਿਸ ’ਚ ਕਲੇ ਕੋਰਟ ਤੇ ਸਿੰਖਟਿਕ ਕੋਰਟ, ਰੋਲਰ ਸਕੇਟਿੰਗ ਸਟੇਡੀਅਮ, ਵਾਲੀਬਾਲ, ਹਾਕੀ, ਬਾਸਕਿਟਬਾਲ, ਫੁੱਟਬਾਲ ਸਟੇਡੀਅਮਾਂ ਦਾ ਨਿਰਮਾਣ ਕੀਤਾ ਗਿਆ ਹੈ। ਇਨ੍ਹਾਂ ਤੋਂ ਇਲਾਵਾ ਇੱਥੇ ਮਲਟੀਪਰਪਜ਼ ਹਾਲ ਦੀ ਸਹੂਲਤ ਵੀ ਮੂਹੱਈਆ ਕੀਤੀ ਗਈ ਹੈ, ਜਿਸ ’ਚ ਯੋਗਾ ਅਭਿਆਸ, ਬੈਡਮਿੰਟਨ, ਵਾਲੀਬਾਲ ਤੇ ਤੀਰਅੰਦਾਜੀ ਖੇਡ ਹੋਣਗੇ।

ਖੇਡ ਪਿੰਡ ’ਚ ਆਲ ਜੰਪਿੰਗ ਇਵੈਂਟ ਫੈਸਲਿਟੀ ’ਚ ਲਾਂਗ ਜੰਪ, ਹਾਈ ਜੰਪ, ਟ੍ਰਿਪਲ ਜੰਪ ਤੇ ਆਲ ਥ੍ਰੋਇੰਗ ਫੈਸਲਿਟੀ ਵੀ ਖਿਡਾਰਿਆਂ ਨੂੰ ਮੁਹੱਈਆ ਕਰਵਾਈ ਗਈ ਹੈ। ਖੇਡ ਪਿੰਡ ’ਚ ਆਲ ਪਰਪਜ਼ ਪੂਲ ਵੀ ਬਣਾਇਆ ਗਿਆ ਹੈ, ਜਿਸ ’ਚ ਇਕੱਠੇ ਸਵੀਮਿੰਗ, ਵਾਟਰ ਪੋਲੋ, ਤੇ ਡਾਈਵੀੰਗ ਦੇ ਖੇਡ ਹੋ ਸਕਣਗੇ। ਇਸ ਤੋਂ ਇਲਾਵਾ ਇੱਕ ਵੱਡਾ ਜੂਡੋ ਹਾਲ ਵੀ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਇੱਥੇ ਅਨੇਕ ਖੇਡਾਂ ਲਈ ਬਿਹਤਰ ਸਹੂਲਤ ਮੁਹੱਈਆ ਹੈ।


ਸਟੈਂਡਰਡ ਟਰੈਕ ਦੀ ਵੀ ਮਿਲੇਗੀ ਸਹੂਲਤ
                         
ਖੇੜ ਪਿੰਡ ’ਚ ਖਿਡਾਰੀਆਂ ਲਈ 400 ਮੀਟਰ (ਸਟੈਂਡਰਡ ਟਰੈਕ) ਦਾ ਟਰੈਕ ਬਣਾਇਆ ਗਿਆ ਹੈ, ਜਿਸ ’ਤੇ ਖਿਡਾਰੀ ਲਗਾਤਾਰ ਅਭਿਆਸ ਕਰ ਸਕਣਗੇ। ਟਰੈਕ ’ਚ ਖਿਡਾਰੀ 100, 200, 400, 800 ਮੀਟਰ ਸਮੇਤ ਹਰ ਤਰ੍ਹਾਂ ਦੀ ਦੌੜ ਦਾ ਅਭਿਆਸ ਕਰ ਸਕਣਗੇ।

ਖੇਡ ਪਿੰਡ ਬਣਾਉਣ ਦਾ ਟੀਚਾ ਓਲੰਪਿਕ ਖੇਡਾਂ ’ਚ ਭਾਰਤ ਨੂੰ ਮੈਡਲ ਦਿਵਾਉਣਾ : ਸੰਤ ਡਾ. ਐੱਮਐੱਸਜੀ


                             ‘ਐੱਮਐੱਸਜੀ ਭਾਰਤੀ ਖੇਡ ਪਿੰਡ’ ਦੇ ਉਦਘਾਟਨ ਮੌਕੇ ਸੰਤ ਡਾ. ਐੱਮਐੱਸਜੀ ਨੇ ਮੀਡੀਆ ਨਾਲ ਰੂ-ਬ-ਰੂ ਹੁੰਦਿਆਂ ਦਸਿੱਆ ਕੀ ਅਤਿਆਧੁਨਿਕ ਖੇਡ ਸਹੁਲਤਾਂ ਨਾਲ ਲੈੱਸ ਖੇਡ ਪਿੰਡ ਬਣਾਉਣ ਦਾ ਟੀਚਾ ਹੈ ਓਲੰਪਿਕ ਖੇਡਾਂ ’ਚ ਭਾਰਤ ਨੂੰ ਮੈਡਲ ਦਿਵਾਉਣਾ। ਓਲੰਪਿਕ ਮੈਡਲ ਗਲ ’ਚ ਹੋਵੇ ਤੇ ਤਿਰੰਗਾ ਲਹਿਰਾ ਰਿਹਾ ਹੋਵੇ ਇਹੀ ਹਰ ਖਿਡਾਰੀ ਦਾ ਟੀਚਾ ਹੋਵੇ।

                             ਸੰਤ ਡਾ. ਐੱਮਐੱਸਜੀ ਨੇ ਦਸਿੱਆ ਕਿ ਖਿਡਾਰੀਆਂ ਨੂੰ ਇੱਥੇ ਸਾਰੀਆਂ ਆਧੁਨਿਕ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਜੋ ਖਿਡਾਰੀ ਜਨੂੰਨੀ ਹੋਣਗੇ ਤੇ ਮਿਹਨਤ ਕਰਨਗੇ ਉਹ ਜ਼ਰੂਰ ਸਫ਼ਲ ਹੋਣਗੇ। ਖਿਡਾਰੀਆਂ ਨੂੰ ਅਧਿਆਤਮ ਨਾਲ ਜੋੜਿਆ ਜਾਵੇਗਾ ਤੇ ਨਸ਼ੇ ਲੈਣ ਵਾਲੇ ਖਿਡਾਰੀਆਂ ਲਈ ਇੱਥੇ ਕੋਈ ਜਗ੍ਹਾ ਨਹੀਂ ਹੋਵੇਗੀ। ਖਿਡਾਰੀਆਂ ਨੂੰ ਬ੍ਰਹਮਚਰਜ ਦਾ ਪਾਲਣ ਕਰਨ ਤੇ ਸੌ ਫਿਸਦੀ ਅਨੂਸ਼ਾਨ ’ਚ ਰਹਿਣ ਦੀਆਂ ਹਦਾਇਤਾਂ ਦਿੱਤੀਆਂ ਜਾਣਗੀਆਂ। 




No comments:

Post a Comment